ਸ਼੍ਰੋਮਣੀ ਅਕਾਲੀ ਦਲ: ਹੋਂਦ ਅਤੇ ਹੋਣੀ ਦਾ ਸੰਕਟ | Monologue by Pali Bhupinder Singh

Scholarly Yours
Scholarly Yours
3.1 هزار بار بازدید - 4 هفته پیش - 2024 ਦੀਆਂ ਲੋਕ-ਸਭਾ ਚੋਣਾਂ ਵਿੱਚ
2024 ਦੀਆਂ ਲੋਕ-ਸਭਾ ਚੋਣਾਂ ਵਿੱਚ ਸਭ ਤੋਂ ਖ਼ਰਾਬ ਪ੍ਰਦਰਸ਼ਨ ਅਕਾਲੀ ਦਲ ਦਾ ਰਿਹਾ ਹੈ। ਸਿਰਫ਼ ਇੱਕ ਸੀਟ ਜਿੱਤੀ, ਦੱਸ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਤੇ ਵੋਟ ਸ਼ੇਅਰ ਪਿਛਲੀਆਂ ਚੋਣਾਂ ਨਾਲੋਂ ਅੱਧਾ ਰਹਿ ਗਿਆ ਹੈ। ਦੂਜੇ ਪਾਸੇ ਇਸ ਦੀ ਪੁਰਾਣੀ ਸਹਿਯੋਗੀ ਪਾਰਟੀ ਦਾ ਪੰਜਾਬ ਵਿੱਚ ਵੋਟ ਸ਼ੇਅਰ ਪਹਿਲਾਂ ਨਾਲੋਂ ਦੁੱਗਣਾ ਹੋ ਗਿਆ। ਲੱਗਦਾ ਹੈ, ਜਿਵੇਂ ਪੰਜਾਬ ਨੇ ਅਕਾਲੀ ਦਲ ਨੂੰ ਆਖਰੀ ਤੌਰ ’ਤੇ ਰੱਦ ਕਰ ਦਿੱਤਾ ਹੈ। ਵਿਰੋਧੀਆਂ ਨੇ ਚੁਟਕਲੇ ਬਣਾ ਲਏ ਨੇ। ਕਿ ਡਾਇਨਾਸੋਰ ਮੁੜ ਆਉਣ ਤਾਂ ਮੁੜ ਆਉਣ ਪਰ ਹੁਣ ਅਕਾਲੀ ਨਹੀਂ ਮੁੜਦੇ। ਅਕਾਲੀ ਦਲ ਨੇ ਪਹਿਲਾਂ ਵੀ ਬਹੁਤ ਮੁਸ਼ਕਿਲ ਸਥਿਤੀਆਂ ਵੇਖੀਆਂ ਹਨ ਪਰ ਇਸ ਵੇਲੇ ਜਿਵੇਂ ਉਸ ਅੱਗੇ ਆਪਣਾ ਵਰਤਮਾਨ ਅਤੇ ਭਵਿੱਖ ਬਚਾਈ ਰੱਖਣ ਦਾ ਸੰਕਟ ਖੜਾ ਹੋਇਆ ਹੈ, ਉਹ ਬਹੁਤ ਖ਼ਤਰਨਾਕ ਹੈ। ਕੀ ਅਕਾਲੀ ਦਲ ਇਸ ਸੰਕਟ ਵਿੱਚੋਂ ਨਿਕਲ ਸਕੇਗਾ? ਕੀ ਅਕਾਲੀ ਦਲ ਨੂੰ ਲੀਡਰਸ਼ਿਪ ਬਦਲਨ ਦੀ ਲੋੜ ਹੈ? ਕੀ ਅਕਾਲੀ ਦਲ ਦਾ ਭਾਜਪਾ ਨਾਲ ਜਾਣ ਦਾ ਫੈਸਲਾ ਗਲਤ ਸੀ? ਹੁਣ ਅਕਾਲੀ ਦਲ ਨੂੰ ਕੀ ਕਰਨਾ ਚਾਹੀਦਾ ਹੈ? ਬਹੁਤ ਸਵਾਲ ਨੇ ਤੇ ਇਨ੍ਹਾਂ ਸਵਾਲਾਂ ਬਾਰੇ ਹੈ ਪਾਲੀ ਭੁਪਿੰਦਰ ਸਿੰਘ ਦਾ ਇਹ ਸਿਆਸੀ ਮੋਨੋਲਾਗ, ‘‘ਅਕਾਲੀ ਦਲ: ਹੋਂਦ ਅਤੇ ਹੋਣੀ ਦਾ ਸੰਕਟ’’।

Written/Developed by: Pali Bhupinder Singh
Produced by: Sandeep Kakkar
A Vinkal Studios Production.

To learn more about the host visit to : www.palibhupinder.com
Follow : Facebook: palibhupindersingh
Instagram: palibhupindersingh

#akalidal #sukhbirbadal #shiromani_akali_dal #sukhbirsinghbadal #harsimratbadal #bikramsinghmajithia
4 هفته پیش در تاریخ 1403/03/24 منتشر شده است.
3,123 بـار بازدید شده
... بیشتر